ਬੋਲਣ ਦੀ ਸੁਤੰਤਰਤਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Speech, Freedom of_ਬੋਲਣ ਦੀ ਸੁਤੰਤਰਤਾ: ਭਾਰਤ ਦੇ ਸੰਵਿਧਾਨ ਦੇ ਅਨੁਛੇਦ 19(1) (ੳ) ਵਿਚ ਉਪਬੰਧ ਕੀਤਾ ਗਿਆ ਹੈ ਕਿ ਸਭ ਨਾਗਰਿਕਾਂ ਨੂੰ ਬੋਲਣ ਅਤੇ ਪ੍ਰਗਟਾਉ ਦੀ ਸੁਤੰਤਰਤਾ ਦਾ  ਅਧਿਕਾਰ ਹੋਵੇਗਾ।’’

       ਵੀਰੇਂਦਰ, ਐਡੀਟਰ ਰੋਜ਼ਾਨਾ ‘ਪਰਤਾਪ’ ਜਲੰਧਰ ਬਨਾਮ ਪੰਜਾਬ ਰਾਜ (ਏ ਆਈ ਆਰ 1957 ਪੰ. 1) ਵਿਚ ਬੋਲਣ ਦੀ ਸੁਤੰਤਰਤਾ ਦੇ  ਅਧਿਕਾਰ ਬਾਰੇ ਅਦਾਲਤ ਦਾ ਕਹਿਣਾ ਹੈ ਕਿ ‘ਬੋਲਣ ਦੀ ਸੁਤੰਤਰਤਾ ਦਾ ਮਤਲਬ ਇਹ ਨਹੀਂ ਕਿ ਵਿਅਕਤੀ ਨੂੰ ਹਰ ਸਮੇਂ ਅਤੇ ਸਭ ਹਾਲਾਤ ਅਧੀਨ ਜੋ ਉਸ ਦੇ ਜੀ ਆਵੇ ਕਹਿਣ ਦੀ ਖੁਲ੍ਹ  ਹੈ।’ ਇਹ  ਅਧਿਕਾਰ ਕਿਸੇ ਵੇਲੇ ਦੋਸ਼ ਵੀ ਬਣ ਸਕਦਾ ਹੈ, ਮਿਸਾਲ ਲਈ ਜੇ ਕੋਈ ਵਿਅਕਤੀ ਅਜਿਹੀ ਭਾਸ਼ਾ ਦੀ ਵਰਤੋਂ ਕਰਨ ਲਗ ਪਵੇ ਜੋ ਮਾਨ-ਹਾਨੀਕਾਰਕ, ਅਪਮਾਨ ਕਰਨ ਵਾਲੀ, ਉਤੇਜਕ ਅਤੇ ਇਤਨੀ ਭੜਕਾਊ ਹੋਵੇ ਜਿਸ ਨਾਲ ਬਦਅਮਨੀ ਅਤੇ ਹਿੰਸਾ ਕਾਰਤ ਹੋ ਸਕਦੀ ਹੋਵੇ।

       ਐਕਸਪ੍ਰੈਸ ਨਿਊਜ਼ ਪੇਪਰਜ਼ ਬਨਾਮ ਭਾਰਤ ਦਾ ਸੰਘ (ਏ  ਆਈ ਆਰ 1958 ਐਸ  ਸੀ 578) ਅਨੁਸਾਰ ਬੋਲਣ ਦੀ ਸੁਤੰਤਰਤਾ ਵਿਚ ਪ੍ਰੈਸ ਦੀ ਸੁਤੰਤਰਤਾ ਵੀ ਸ਼ਾਮਲ ਹੈ, ਅਤੇ ਬੋਲਣ ਦੀ ਅਤੇ ਪ੍ਰੈਸ ਦੀ ਸੁਤੰਤਰਤਾ ਨਾਗਰਿਕਾਂ ਦੇ ਮੂਲ ਨਿਜੀ ਅਧਿਕਾਰ ਹਨ। ਪ੍ਰੈਸ  ਦੀ ਸੁਤੰਤਰਤਾ ਵਿਚ ਸੰਪਾਦਕੀ ਫ਼ੋਰਸ ਵਿਚ ਨਿਯੋਜਨ ਬਾਰੇ ਪਾਬੰਦੀ ਤੋਂ ਸੁਤੰਤਰਤਾ ਸ਼ਾਮਲ ਹੈ। ਇਸ ਦਾ ਇਕ ਨਤੀਜਾ ਇਹ ਹੈ ਕਿ ਕੋਈ ਅਜਿਹਾ ਕਾਨੂੰਨ ਨਹੀਂ ਬਣਾਇਆ ਜਾ ਸਕਦਾ ਜੋ ਅਗੇਤੀ ਸੈਨਸਰਸ਼ਿਪ ਅਰੋਪਣ, ਸਰਕੂਲੇਸ਼ਨ ਵਿਚ  ਕਮੀ ਲਿਆਉਣ, ਸੰਪਾਦਕੀ ਫ਼ੋਰਸ ਵਿਚ ਨਿਯੋਜਨ ਜਾਂ ਗ਼ੈਰ-ਨਿਯੋਜਨ ਦੀ ਚੋਣ ਤੇ ਪਾਬੰਦੀ ਲਾ ਸਕੇ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 751, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.